October 2, 2017 Harman Jeet

ਮਰੂਏ ਵਰਗਾ ਕੁਝ ~ ( ਔਰਤ ਨਾਲ ਜੁੜੀਆਂ ਜੰਗਲੀ ਤੰਦਾਂ ਨੂੰ ) ਸਦਾ ਕੰਮ ‘ਚ ਲੱਗੀਆਂ ਰਹਿੰਦੀਆਂ ਤੇਰੀਆਂ ਲਚਕਦਾਰ ਬਾਂਹਾਂ ‘ਤੇ ਬੜੀ ਦੂਰ ਦੇ ਪਵਿੱਤਰ ਵਣਾਂ ਦੇ ਨਕਸ਼ੇ ਬਣੇ ਹੋਏ ਨੇ । ਮੁਢਲੀ ਮਿੱਟੀ ਦਾ ਰੰਗ ਤੇ ਪਹਿਲੀਆਂ ਗੰਦਲਾਂ ਦਾ ਰਸ ਤੇਰੇ ਪਿੰਡੇ ‘ਚੋਂ ਮਹਿਕਦਾ । ਤੇਰਾ ਦੁੱਧ ਫੁੱਲਾਂ, ਥੋਹਰਾਂ ਤੇ ਬਾਘਣੀਆਂ ‘ਚ ਘਿਰੇ ਕਿਸੇ ਅਣ-ਦਿਸਦੇ ਪੀੜ੍ਹੇ ‘ਤੇ ਬੈਠੇ ਇੱਕ ਰੱਬੀ ਜਲੌਅ ਦੇ ਵਾਕਾਂ ‘ਚੋਂ ਸਿੰਮਦਾ । ਧਰਤੀ ਦੀ ਅੱਥਰੀ ਗੋਲ਼ਾਈ ਤੇਰੀ ਛਾਤੀ ਦਾ ਵਿਸਥਾਰ ਹੈ ਤੇ ਪੱਥਰਾਂ-ਪਹਾੜਾਂ ਦੀ ਚਿਤਕਬਰੀ-ਜ਼ੀਨਤ ਤੇਰੀ ਚਮੜੀ ਦਾ ਹੀ ਕੋਈ ਰੂਪ ਹੈ । ਹਾਲੇ ਵੀ ਅਸਮਾਨ ਤਾਰਿਆਂ ਦੀਆਂ ਖਿੱਤੀਆਂ ਚੁੱਕੀ ਤੇਰਿਆਂ ਰਾਹਾਂ ‘ਚ ਖੜ੍ਹਦਾ। ਤੇਰੀ…

August 5, 2017 Harman Jeet

ਮੁੱਕਦੀ ਗੱਲ ਇਹ ਹੈ ਕਿ ਉਹਨਾਂ ਆਪਣਾ ਲਹੂ ਡੋਲ੍ਹਿਆ । ਜਾਨਾਂ ਵਾਰੀਆਂ । ਮੁਕੰਮਲ ਹੋਏ । ਤੁਹਾਨੂੰ ਲੱਗਿਆ ਇਹ ਕਾਫ਼ੀ ਨਹੀੰ ਤੇ ਫੇਰ ਤੁਸੀੰ ਉਹਨਾਂ ਦੇ ਲਹੂ ‘ਤੇ ਕੋਝੇ ਤਰਕ ਕੀਤੇ । ਟਿੱਚਰਾਂ ਕੀਤੀਆਂ । ਰੂਹਾਨੀ ਮੰਡਲਾਂ ‘ਚ ਵਿਚਰਦੇ ਪੁਰਖ ਨੇ ਤਨ ਅਤੇ ਮਨ ਦੇ ਵਧਵੇਂ ਪੱਧਰਾਂ ਨੂੰ ਮਹਿਸੂਸਿਆ ਤਾੰ ਦਾਰੂਆਂ-ਸ਼ਰਾਬਾਂ ‘ਚ ਗ਼ਲਤਾਨ ਅਖੌਤੀ ਕਾਮਰੇਡਾਂ,ਤਰਕਸ਼ੀਲਾਂ ਨੇ ਸਾਨੂੰ ਕਿਹਾ ਕਿ ਚਮਤਕਾਰਾਂ ਤੋੰ ਦੂਰ ਰਹੋ । ਗੁਰਬਾਣੀ ਸਾਡੇ ਸਾਹਾਂ ‘ਚ ਘੁਲ਼ੀ , ਅਸੀੰ ਰਾਜੀ ਹੋਏ, ਤਾਂ ਵਿਦਵਾਨਾਂ ਆਖਿਆ ਕਿ ਅਸੀੰ ਜ਼ਮਾਨੇ  ਵਿਗਿਆਨ ਤੋਂ ਦੂਰ ਕਿਸੇ ਹੋਰ ਦੁਨੀਆ ‘ਚ ਰਹਿੰਦੇ ਬੂਝੜ ਲੋਕ ਹਾਂ । ਅਸੀੰ ਪਵਿੱਤਰ ਸਰੋਵਰਾਂ ਦਾ ਸੁੱਚਾ ਆਬ ਛੋਹਿਆ ਤਾਂ ‘ਬੁੱਧੀਜੀਵੀ’ ਡਰ…

July 2, 2017 Harman Jeet

ਸਿਖਰ ਦੁਪਹਿਰੇ ਵਗਦੀ ਲੋ ‘ਚ ਇੱਕ ਬਜ਼ੁਰਗ ਕੱਲਾ ਸੜਕ ‘ਤੇ ਤੁਰਿਆ ਜਾਂਦਾ । ਮੈਨੂੰ ਹੱਥ ਦੇ ਕੇ ਰੋਕਦਾ ।ਸ਼ੇਰਾ ਮੈਨੂੰ ਵੀ ਨਾਲ਼ ਚੜ੍ਹਾ ਲਾ । ਮੀਰਪੁਰ ਈ ਉੱਤਰਨਾ । ਪਿਲਸਨ ਦਾ ਪਤਾ ਕਰਨ ਆਇਆ ਤੀ । ਮੇਰੇ ਦੋ ਮੁੰਡੇ ਢਾਣੀ ‘ਚ ਬੈਠੇ ਆ, ਤਿੰਨ ਪਿੰਡ ‘ਚ । ਤੁਰਿਆ ਨੀਂ ਜਾਂਦਾ ਗੋਡੇ ਕੰਮ ਛੱਡ ‘ਗੇ । ਮੈਂ ਤੇ ਬਾਬਾ ਗੱਲਾਂ ਕਰਦੇ ਜਾ ਰਹੇ ਹਾਂ । ਪੰਜ ਮਿੰਟਾਂ ਦੀ ਵਾਟ ‘ਚ ਬਾਬਾ ਦੁਨੀਆ ਜਹਾਨ ਦੀਆਂ ਗੱਲਾਂ ਕਰ ਗਿਆ । ਐਥੋਂ ਈ ਆਂ ਸ਼ੇਰਾ ? ਮੈਂ ਬਾਬਾ ਆਹ ਨਾਲ਼ ਈ ਰਣਜੀਤਗੜ੍ਹ ਮਾਸਟਰ ਲੱਗਿਆ ਹੋਇਆਂ ਸਕੂਲ ‘ਚ । ਬਹੁਤ ਪੰੁਨ ਦਾ ਕੰਮ ਕਰਦੈਂ ਜੇ…